ਜਲੰਧਰ — ਮੌਸਮ ਦੀ ਤਰ੍ਹਾਂ ਫੈਸ਼ਨ ਵੀ ਬਦਲਦਾ ਰਹਿੰਦਾ ਹੈ। ਇਸੇ ਤਰ੍ਹਾਂ ਇਸ ਵਾਰ ਵੀ ਸਰਦੀਆਂ ਦੇ ਕਲੈਕਸ਼ਨ 'ਚ ਪਿਛਲੇ ਸਾਲ ਦੇ ਮੁਕਾਬਲੇ ਬਹੁਤ ਸਾਰੇ ਬਦਲਾਵ ਦੇਖਣ ਨੂੰ ਮਿਲ ਰਹੇ ਹਨ। ਇਸ ਸੀਜ਼ਨ ਜ਼ਿਆਦਾਤਰ ਕਲੈਕਸ਼ਨ ਇਸ ਤਰ੍ਹਾਂ ਦੇ ਹਨ ਜਿਨ੍ਹਾਂ ਨੂੰ ਲੜਕੇ ਅਤੇ ਲੜਕੀਆਂ ਦੋਵੇਂ ਹੀ ਪਾ ਸਕਦੇ ਹਨ। ਇਸ ਵਾਰ ਫਨਲ ਨੈੱਕ, ਟਾਟਰਨ, ਟ੍ਰੈਚ ਕੋਟ, ਸ਼ਾਲ ਨੈੱਕ ਕਾਰਡਿਗਨਜ਼, ਫਰ ਜੈਕੇਟ ਦੇ ਇਲਾਵਾ ਬਹੁਤ ਹੀ ਅਲਗ ਤਰ੍ਹਾਂ ਦੀ ਕਲੈਕਸ਼ਨ ਦੇਖਣ ਨੂੰ ਮਿਲ ਰਹੀ ਹੈ। ਆਓ ਜਾਣਦੇ ਹਾਂ ਇਨ੍ਹਾਂ ਕਲੈਕਸ਼ਨ ਦੇ ਬਾਰੇ।
1. ਓਵਰ ਕੋਟ
ਇਸ ਸਾਲ ਟ੍ਰੈਂਚ ਕੋਟ, ਓਵਰ ਕੋਟ, ਫਰ ਜੈਕੇਟ, ਕ੍ਰਾਫਡ ਜੈਕੇਟ ਵਰਗੇ ਕਈ ਤਰ੍ਹਾਂ ਦੇ ਕਲੈਕਸ਼ਨ ਦਾ ਟ੍ਰੈਂਡ ਰਹੇਗਾ।
2. ਟ੍ਰੇਂਚ ਕੋਟ
ਟ੍ਰੇਂਚ ਕੋਟ ਵੀ ਇਸ ਵਿੰਟਰ ਸੀਜ਼ਨ ਦਾ ਕਲੈਕਸ਼ਨ ਰਹੇਗਾ। ਇਸ ਨੂੰ ਤੁਸੀਂ ਵੈਸਟਰਨ ਅਤੇ ਟ੍ਰੈਡਿਸ਼ਨਲ ਦੋਨੋਂ ਤਰ੍ਹਾਂ ਦੀ ਆਊਟਫਿਟ ਦੇ ਨਾਲ ਪਾ ਸਕਦੇ ਹੋ।
3. ਕ੍ਰਾੱਪ ਜੈਕੇਟ
ਕ੍ਰਾੱਪ ਟੌਪ ਦੀ ਤਰ੍ਹਾਂ ਇਸ ਵਾਰ ਵਿੰਟਰ ਸੀਜ਼ਨ 'ਚ ਕ੍ਰਾੱਪ ਜੈਕੇਟ ਦਾ ਵੀ ਟ੍ਰੈਂਡ ਰਹੇਗਾ।
4. ਸਵੈਟਰ
ਇਸ ਸਾਲ ਲੜਕੀਆਂ ਦੇ ਬੀਚ ਸਵੈਟਰ, ਸਾਦੇ ਜੈਕੇਟ, ਪਲੇਨ ਕੋਟ, ਲੇਨਿਨ ਕੋਟ ਆਦਿ ਫੈਸ਼ਨ ਦਾ ਹਿੱਸਾ ਹਨ।
5. ਪਲੇਨ ਜੈਕੇਟ
ਪਲੇਨ ਜੈਕੇਟ ਤਾਂ ਹਰ ਸਮਾਂ ਹੀ ਫੈਸ਼ਨ 'ਚ ਰਹਿੰਦੀ ਹੈ ਅਤੇ ਇਸ ਨੂੰ ਆਪਣੀ ਕਲੈਸ਼ਨ ਦਾ ਹਿੱਸਾ ਹਮੇਸ਼ਾ ਰੱਖੋ।
ਇਹ ਹੈ ਦੁਨੀਆਂ ਦੀ ਸਭ ਤੋਂ ਖਤਰਨਾਕ ਸੁਰੰਗ
NEXT STORY